ਪੰਜਾਬੀ

ਕੀ ਆਪਣੇ ਸਹੂਲਤ ਦੇ ਬਿੱਲਾਂ ਦਾ ਭੁਗਤਾਨ ਕਰਨ ਵਿਚ ਸਹਾਇਤਾ ਦੀ ਜ਼ਰੂਰਤ ਹੈ?

ਜੇ ਤੁਸੀਂ COVID-19 ਮਹਾਂਮਾਰੀ ਦੇ ਦੌਰਾਨ ਬਿਜਲੀ, ਕੁਦਰਤੀ ਗੈਸ ਜਾਂ ਪਾਣੀ ਲਈ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਪਾ ਰਹੇ ਹੋ, ਤਾਂ ਸਹਾਇਤਾ ਉਪਲਬਧ ਹੈ।

ਆਪਣੀ ਸਹੂਲਤ ਕੰਪਨੀ ਨੂੰ ਕਾਲ ਕਰੋ। ਇਹ ਦੋ ਪ੍ਰਸ਼ਨ ਪੁੱਛੋ:

  • ਤੁਸੀਂ ਕਿਹੜੇ ਸਹਾਇਤਾ ਪ੍ਰੋਗਰਾਮਾਂ ਲਈ ਯੋਗਤਾ ਪੂਰੀ ਕਰਦੇ ਹੋ?
  • ਕੀ ਤੁਸੀਂ ਆਪਣੀ ਪਿਛਲੀ ਬਕਾਇਆ ਰਕਮ ‘ਤੇ ਭੁਗਤਾਨ ਯੋਜਨਾ ਸਥਾਪਤ ਕਰ ਸਕਦੇ ਹੋ?

ਕੀ ਤੁਹਾਨੂੰ ਬਿਜਲੀ, ਕੁਦਰਤੀ ਗੈਸ ਜਾਂ ਪਾਣੀ ਦੀ ਸਹੂਲਤ ਨਾਲ ਸੰਪਰਕ ਕਰਨ ਵਿੱਚ ਸਹਾਇਤਾ ਚਾਹੀਦੀ ਹੈ? ਇਸ ਪੇਜ ਤੇ ਨਕਸ਼ੇ ਵਿਚ ਆਪਣਾ ਪਤਾ ਦਰਜ਼ ਕਰੋ: https://www.commerce.wa.gov/utility-assistance/

ਤੁਸੀਂ ਕਿਸੇ ਫੈਡਰਲ ਪ੍ਰੋਗਰਾਮ ਜੋ ਲੋਕਾਂ ਦੀ ਸਹੂਲਤ ਦੇ ਬਿੱਲਾਂ ਦਾ ਭੁਗਤਾਨ ਕਰਨ ਵਿਚ ਸਹਾਇਤਾ ਕਰਦਾ ਹੈ, ਲਈ ਯੋਗਤਾ ਪੂਰੀ ਕਰ ਸਕਦੇ ਹੋ।

ਆਪਣੀ ਆਮਦਨੀ ਦੇ ਅਧਾਰ ਤੇ, ਤੁਸੀਂ “LIHEAP” (ਘੱਟ ਆਮਦਨੀ ਵਾਲੇ ਘਰੇਲੂ ਊਰਜਾ ਸਹਾਇਤਾ ਪ੍ਰੋਗਰਾਮ) ਦੇ ਸੰਘੀ ਪ੍ਰੋਗਰਾਮ ਲਈ ਯੋਗਤਾ ਪੂਰੀ ਕਰਦੇ ਹੋ ਸਕਦੇ ਹੋ। ਪਾਣੀ ਦੇ ਬਿੱਲਾਂ ਲਈ ਨਵਾਂ, ਸਮਾਨ ਪ੍ਰੋਗਰਾਮ ਵਿਕਸਤ ਕੀਤਾ ਜਾ ਰਿਹਾ ਹੈ। ਇਹ ਯੋਗਤਾ ਆਮਦਨੀ ਦੇ ਪੱਧਰਾਂ ਦੀਆਂ ਕੁਝ ਉਦਾਹਰਣਾਂ ਹਨ:

  • ਘਰੇਲੂ ਆਕਾਰ 1 ਵਿਅਕਤੀ ਹੈ = ਆਮਦਨੀ ਪ੍ਰਤੀ ਮਹੀਨਾ $1,595 ਜਾਂ ਪ੍ਰਤੀ ਸਾਲ $19,140 ਤੋਂ ਘੱਟ ਹੈ।
  • ਘਰੇਲੂ ਆਕਾਰ 2 ਵਿਅਕਤੀ ਹੈ = ਆਮਦਨੀ ਪ੍ਰਤੀ ਮਹੀਨਾ $2,155 ਜਾਂ ਪ੍ਰਤੀ ਸਾਲ $26,860 ਤੋਂ ਘੱਟ ਹੈ।
  • ਘਰੇਲੂ ਆਕਾਰ 4 ਵਿਅਕਤੀ ਹੈ = ਆਮਦਨੀ ਪ੍ਰਤੀ ਮਹੀਨਾ $3,275 ਜਾਂ ਪ੍ਰਤੀ ਸਾਲ $39,300 ਤੋਂ ਘੱਟ ਹੈ।

ਜਾਣਕਾਰੀ ਲਈ, 2-1-1 ‘ਤੇ ਕਾਲ ਕਰੋ ਜਾਂ ਸਥਾਨਕ “ਕਮਿਊਨਿਟੀ ਐਕਸ਼ਨ ਏਜੰਸੀ” ਨੂੰ ਕਾਲ
ਕਰੋ ਜਿੱਥੇ ਤੁਸੀਂ ਰਹਿੰਦੇ ਹੋ। ਸੰਪਰਕ ਜਾਣਕਾਰੀ ਲੱਭਣ ਲਈ ਇਸ ਨਕਸ਼ੇ ਦੀ ਵਰਤੋਂ ਕਰੋ: https://fortress.wa.gov/com/liheappublic/Map.aspx

ਹੋਰ ਖਰਚਿਆਂ ਵਿੱਚ ਸਹਾਇਤਾ ਲਈ ਸਰੋਤ ਉਪਲਬਧ ਹਨ। ਜਾਣਕਾਰੀ ਲਈ 2-1-1 'ਤੇ ਕਾਲ ਕਰੋ।

ਮਹਾਂਮਾਰੀ ਨੇ ਵਾਸ਼ਿੰਗਟਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਣਕਿਆਸੇ ਬਿੱਲਾਂ ਨਾਲ ਛੱਡ ਦਿੱਤਾ ਹੈ। ਤੁਸੀਂ ਇਕੱਲੇ ਨਹੀਂ ਹੋ। ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨ ਲਈ 2-1-1 ‘ਤੇ ਕਾਲ ਕਰੋ ਜੋ ਤੁਹਾਨੂੰ ਉਹਨਾਂ ਪ੍ਰੋਗਰਾਮਾਂ ਨਾਲ ਜੋੜ ਸਕਦਾ ਹੈ ਜੋ ਲੋਕਾਂ ਨੂੰ ਕਿਰਾਏ, ਭੋਜਨ, ਬ੍ਰਾਡਬੈਂਡ ਅਤੇ ਹੋਰ ਚੀਜ਼ਾਂ ਵਾਸਤੇ ਭੁਗਤਾਨ ਕਰਨ ਵਿੱਚ ਮਦਦ ਕਰਦੇ ਹਨ।

Last Updated 2021-06